ਇਸ ਪ੍ਰੋਗਰਾਮ ਵਿੱਚ ਆਪਾ ਗੱਲ ਕਰਾਂਗੇ ਜੀ ਸਿੱਖ ਰਾਜਨੀਤਿਕ ਵਿਚਾਰਧਾਰਾ ਦੀ, ਜੋ ਵਿਚਾਰਧਾਰਾ ਗੁਰੂ ਨਾਨਕ ਜੀ ਤੋਂ ਲੈ ਕੇ ਦਸਾ ਗੁਰੂ ਸਾਹਿਬਾਨਾਂ ਤੱਕ ਦੀ ਇਕ ਵਿਸ਼ੇਸ਼ ਦੇਣ ਹੈ।ਜਿਸ ਨੂੰ ਅਪਣਾ ਕੇ ਗੁਰੂ ਸਾਹਿਬਾਨਾਂ ਤੋਂ ਬਆਦ ਹੋਣ ਵਾਲੇ ਸਿੱਖ ਯੋਧਿਆਂ ਨੇ ਸਿੱਖ ਰਾਜ ਸਥਾਪਿਤ ਕਰ ਕੇ ਦੁਨੀਆ ਤੇ ਇਕ ਮਿਸਾਲ ਪੈਦਾ ਕਰ ਦਿੱਤੀ ਸੀ। ਉਸ ਤੋਂ ਬਾਦ ਜੋ ਵੀ ਘਟਨਾਵਾਂ ਵਾਪਰੀਆਂ, ਸਿੱਖ ਜਿਨਾਂ ਹਾਲਤਾਂ ਵਿੱਚ ਵੀ ਗੁਜ਼ਰੇ, ਉਹਨਾਂ ਹਾਲਤਾਂ ਨੂੰ ਆਪਾ ਇਸ ਪ੍ਰੋਗਰਾਮ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਜੀ।